ਸਾਡੇ ਇਸ਼੍ਕ਼ ਨੂ ਦਰਜਾ ਮਿਲੇ
ਯਾ ਨਾ ਮਿਲੇ ਕੋਯੀ ਘਮ ਨਹੀ
ਤੇਰੇ ਦਿਲ ਚ ਥੋਡੀ ਥਾਂ ਮਿਲੇ
ਯਾ ਨਾ ਮਿਲੇ ਕੋਯੀ ਘਮ ਨਹੀ
ਸੁਣ ਸੋਹਣੇਯਾ ਤੇਰੀ ਯਾਦ ਨਾਲ
ਵੇ ਮੈਂ ਖੇਡ’ਦੀ ਦਿਨ ਰਾਤ ਵੇ
ਤੇਰਾ ਇਸ਼੍ਕ਼ ਸਿਰ ਚੜ੍ਹ ਬੋਲਦਾ
ਹੁਣ ਇਸ਼੍ਕ਼ ਸਾਡੀ ਜਾਤ ਵੇ
ਤੇਰੀ ਚਹੋ ਦੇ ਸੁਪਨੇ ਵੇਖਦਾ
ਗੁਸਤਾਖ ਦਿਲ ਸਾਰੀ ਰਾਤ ਵੇ
ਹਂਜੁਆਨ ਦੇ ਮੋਤੀ ਕਰਕੇ
ਹਂਜੁਆਨ ਦੇ ਮੋਤੀ ਕਰਕੇ
ਵੇ ਮੈਂ ਹੌਕੇਆਂ ਨੂ ਲੋਰੀਆਂ ਸਿਖਾਈਆਂ
ਤੇਰੀ ਦਿੱਤੀ ਪੀੜ ਸਾਂਭ ਦੀ
ਵੇ ਮੈਂ ਹੱਸੇਆਂ ਨਾਲ ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭ ਦੀ
ਤੇਰੀ ਦਿੱਤੀ ਪੀੜ ਸਾਂਭ ਦੀ
ਹੋ ਬਾਲ ਲੇਯਾ ਸਾਡੀ ਰੂਹ ਨੇ ਦੀਵਾ
ਅੰਦਰ ਦੀ ਵੱਟੀ ਪਾ
ਹੋ ਅੱਸਾਂ ਤਾਂ ਤੇਰੇ ਨਾਲ ਵਿਆਹੇ
ਸਾਡੇ ਰੁਸੇ ਸਾਡੇ ਚਾਹ
ਅੱਸਾਂ ਤਾਂ ਤੇਰੇ ਪੈਰ ਦੀ ਜੁੱਤੀ
ਭਾਵੇਂ ਲਾ ਸੱਜਣਾ ਭਾਵੇਂ ਪਾ
ਹੋ ਤੇਰੇ ਹੋਣਾ ਯਾ ਮਰ ਜਾਣਾ
ਭਾਵੇਂ ਦਿਲ ਰਖ ਲੈ ਭਾਵੇਂ ਸਾਹ
ਕਦੇ ਦਿਲ ਕਰੇ ਤੇਰੇ ਹੋਣ ਨੂ
ਮੋਢੇ ਤੇ ਸਿਰ ਧਰ ਰੋਣ ਨੂ
ਬੁੱਕਲ ਤੇਰੀ ਵਿਚ ਸੋਣ ਨੂ
ਮੱਥੇ ਤੋਂ ਨਜ਼ਰ’ਆਂ ਲੌਂ ਨੂ
ਰਾਜ ਤੇਰੇ ਸ਼ਿਅਰ ਜੋ ਗਯੀ
ਰਾਜ ਤੇਰੇ ਸ਼ਿਅਰ ਜੋ ਗਯੀ
ਵਾ ਨੂ ਰੋਕ ਕੇ ਦੁਆਵਾਂ ਨੇ ਸੁਣਾਈਆਂ
ਤੇਰੀ ਦਿੱਤੀ ਪੀੜ ਸਾਂਭ ਦੀ
ਵੇ ਮੈਂ ਹੱਸੇਆਂ ਨਾਲ ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭ ਦੀ
ਤੇਰੀ ਦਿੱਤੀ ਪੀੜ ਸਾਂਭ ਦੀ
ਸਾਡਾ ਹਾਲ ਪੁਛ੍ਹ ਲੈ ਆਣ ਕੇ
ਭਾਵੇਂ ਬੇਗ਼ਾਨਾ ਜਾਣ ਕੇ
ਅੱਸੀ ਆਖਿਰੀ ਸਾਹ ਛਾਣ ਕੇ
ਮਰ ਜਾਣਾ ਦੀਦਾਨ ਮਾਨ ਕੇ
ਮਰ ਕੇ ਵੀ ਅੱਸੀ ਸੱਜਣਾ
ਮਰ ਕੇ ਵੀ ਅੱਸੀ ਸੱਜਣਾ
ਤੇਰੇ ਮੁਖ ਤੋਂ ਨਾ ਨਜ਼ਰਾਂ ਹਟਾਈਆਂ
ਤੇਰੀ ਦਿੱਤੀ ਪੀੜ ਸਾਂਭ ਦੀ
ਵੇ ਮੈਂ ਹੱਸੇਆਂ ਨਾਲ ਕਰਦੀ ਲੜਾਈਆਂ
ਤੇਰੀ ਦਿੱਤੀ ਪੀੜ ਸਾਂਭ ਦੀ
ਤੇਰੀ ਦਿੱਤੀ ਪੀੜ ਸਾਂਭ ਦੀ